ਲਿਖਾਰੀ

#poem #punjabi

ਲਿਖਾਰੀ ਪੁਛੈਂ? ਜਿਹੜਾ ਲਿਖਦਾ ਅੱਖਰ; ਚੰਗੇ, ਮਾੜੇ ਲਿਖਦਾ ਅਵਦੀਆ ਮਾਰੇ ਵਿਚ ਵਿਚਲੇ ਕਦੇ, ਉਹ ਰੱਬ ਦੇ ਭਾਣੇ ਲਿਖਦਾ

ਦੁਖੜੇ ਲਿਖਦਾ, ਹਾਸੇ ਲਿਖਦਾ ਤੋੜ ਮਰੋੜ ਉਹ ਵਾਕੇ ਲਿਖਦਾ ਬਾਗ਼ੀ ਲਿਖਦਾ ਰਾਜਿਆਂ ਬਾਰੇ ਆਸ਼ਿਕ; ਮਾਸ਼ੂਕ ਬਾਰੇ ਲਿਖਦਾ

ਬੀਤੇ ਝੂਠੇ ਸਾਰੇ ਲਿਖਦਾ ਢਾਹ-ਢਾਹ ਉਹ ਦੁਬਾਰੇ ਲਿਖਦਾ ਕੋਈ ਭੁੱਲਣ ਲਈ ਲਿਖਦਾ ਕਿੱਸੇ ਕੋਈ, ਭੁੱਲ ਨਾ ਜਾਵਾਂ ਤਾਹੀਂ ਲਿਖਦਾ

ਗਲੀਆਂ ਬਾਰੇ, ਸ਼ਹਿਰਾਂ ਬਾਰੇ ਇੱਟਾਂ, ਰੁੱਖ ਤੇ ਨਾਲ਼ੇ, ਲਿਖਦਾ ਸੜਕਾਂ ਉੱਤੇ ਫਿਰਦਿਆਂ ਮੂਹਰੇ ਖਾਣ ਪੀਣ ਦੇ ਬਾਰੇ ਲਿਖਦਾ

ਮਹਿੰਗੇ ਗਹਿਣੇ, ਬਾਨੇ, ਲਿਖਦਾ ਅਮੀਰੀ ਆਲੇ ਬਹਾਨੇ ਲਿਖਦਾ ਬੜੇ ਤੜਫਦੇ ਮਾਰਦਿਆਂ ਨੂੰ ਉਹ ਗਰੀਬ ਹੋਣ ਦੇ ਤਾਅਨੇ ਲਿਖਦਾ

ਕੋਈ ਮਨਮਰਜੀ ਨੂੰ ਕੱਖ ਨਾ ਦਵੇ ਕੋਈ ਠੰਡੀ ਮੱਤ ਨਾਲ ਲਾਰੇ ਲਿਖਦਾ ਢਾਹ ਦੇਵੇ ਮਤਲਬ ਤੇ ਲੋੜਾਂ ਜੋ ਉਭਲਦੇ ਅੰਗਾਰੇ ਲਿਖਦਾ

ਗੰਦ, ਕੂੜ, ਕੋਈ ਜਾਵੇ ਲਿਖਦਾ ਮੂਰਖ ਕੋਈ ਅਣਜਾਣੇ ਲਿਖਦਾ ਕੋਈ ਲਿਖਦਾ ਏ ਜਾਨ ਬੁੱਝ ਵੀ ਓਹਨੂੰ ਪਤਾ ਉਹ ਕਾਹਦੇ ਬਾਰੇ ਲਿਖਦਾ

ਤੁਰਦੇ ਫਿਰਦੇ, ਬਹਿੰਦੇ ਲਿਖਦਾ ਬਚ ਬਚ ਕੇ, ਕੋਈ ਖੇਂਹਦੇ ਲਿਖਦਾ ਜਾਣ ਜਾਣ ਕੇ ਜਾਨ ਫਸਾਵੇ ਚੋਟੀ ਬਹਿ ਜੋ ਲਹਿੰਦੇ ਲਿਖਦਾ

written by Maninderpal Singh
email portfolio all-blogs

© cambo