ਕਾਸ਼ ਮੈਂ ਦੋ ਹੁੰਦਾ, ਕਾਸ਼ ਮੈ ਤਿੰਨ ਹੁੰਦਾ
ਕਾਸ਼ ਮੈਂ ਦੋ ਹੁੰਦਾ, ਕਾਸ਼ ਮੈ ਤਿੰਨ ਹੁੰਦਾ ਕਾਸ਼ ਇਹ ਲੰਘਦੇ ਮਹੀਨੇ ਜਿੱਡਾ ਦਿਨ ਹੁੰਦਾ ਕਾਸ਼ ਮੈਂ ਥੱਕਦਾ ਨਾ, ਕਾਸ਼ ਮੈ ਦਿਲ ਹੁੰਦਾ ਕਾਸ਼ ਮੈਂ ਦੋ ਹੁੰਦਾ, ਕਾਸ਼ ਮੈ ਤਿੰਨ ਹੁੰਦਾ
ਕਾਸ਼ ਅੱਧਾ ਮੈਂ ਏਥੇ, ਅੱਧਾ ਮੈ ਪ੍ਰਾਂ ਹੁੰਦਾ ਕਾਸ਼ ਮੈਂ ਬਹਿ ਜਾਵਾਂ, ਕਾਸ਼ ਮੈਂ ਅਗਾਂਹ ਹੁੰਦਾ ਕਾਸ਼ ਮੈਂ ਥੁੜ ਦਾ ਨਾਂ, ਮੈਂ ਕਾਸ਼ ਪੂਰਾ ਹੁੰਦਾ ਕਾਸ਼ ਮੈਂ ਦੋ ਹੁੰਦਾ, ਕਾਸ਼ ਮੈ ਤਿੰਨ ਹੁੰਦਾ