ਕਾਲ ਦਾ ਜਨਮ

#poem #punjabi

(ਪਹਿਲਾ ਅੰਕ – ਪਰਿਭਾਸ਼ਾ)

ਕਾਲ ਬਿਨਾ ਤਾਂ ਕੱਲ ਨਹੀਂ ਕੋਈ ਕਾਲ ਬਿਨਾ ਸੰਗ ਸ਼ਰਮ ਨਹੀਂ ਕੋਈ

ਕਾਲ ਕਹੇ ਥਲ ਪੱਧਰ ਹੋਈ ਕਾਲ ਨੇ ਤਾਂ ਹੀ ਆਕੜ ਢੋਈ

ਕਾਲ ਬਿਨਾ ਦਸ ਕਾਹਦਾ ਲਾਹਾ ਕਾਲ ਬਿਨਾ ਤਾਂ ਸਾਹ ਵੀ ਫਾਹਾ

ਕਾਲ ਹੀ ਤਾਂ ਹੈ ਨਾਮ ਦੀ ਛੱਲ ਕਾਲ ਕਰੇ ਦਿਨ ਰਾਤ ਦੀ ਗਲ

ਕਾਲ ਬਿਨਾ ਤੈਨੂੰ ਵੱਲ ਨਹੀਂ ਕੋਈ ਕਾਲ ਬਿਨਾ ਤੇਰਾ ਹੱਲ ਨਹੀਂ ਕੋਈ

ਕਾਲ ਬਣੇ ਭਾਵੇਂ ਕਾਲ ਤੇਰੇ ਪਰ ਕਾਲ ਜੇਹਾ ਵੀ ਜਨਮ ਨਹੀਂ ਕੋਈ

(ਦੂਜਾ ਅੰਕ – ਭੇਤ)

ਕਾਲ ਜਾਪੇ ਜਿਉਂ ਧੜ੍ਹ ਦੀ ਰੂਹ ਕਾਲ ਇਉਂ ਜਿਉਂ ਵਗਦੀ ਧੂਫ

ਕਾਲ ਦੇਖਣ, ਬੈਠਾ ਹੈ ਰੱਬ ਕਾਲ ਝੂਟ ਜਗ ਲੱਭਦਾ ਰੱਬ

ਕਾਲ ਨੂੰ ਲੈਕੇ ਧੂੜ ਹੈ ਆਈ ਕਾਲ ਦਰ 'ਤੇ, ਤਾਂ ਸੋਝੀ ਆਈ

ਕਾਲ ਹੈ ਧੋਖਾ, ਤੇ ਕਾਲ ਹੈ ਸੱਚ ਕਾਲ ਹੈ ਗਵਾਰ, ਕਾਲ ਹੈ ਚੱਜ

ਕਾਲ ਹੀ ਸਾਂਭੇ ਕਾਲ ਹੀ ਖਾਵੇ ਕਾਲ ਤੋਂ ਉਪਜਿਆ ਕਾਲ ਹੀ ਢਾਵੇ

ਕਾਲ ਚ ਗੰਦ, ਕੂੜ੍ਹ, ਤੇ ਧੰਦ ਕਾਲ ਚ ਫੁੱਲ, ਖੁਸ਼ਬੂ, ਆਨੰਦ

ਕਾਲ ਬਿਨਾਂ ਤੇਰੇ ਨੇਤ੍ਰ ਅੰਨੇ ਕਾਲ ਭੇਜੇ ਰੌਸ਼ਨ ਉਸ ਪੱਲੇ

ਕਾਲ ਹੈ ਚੌਧਰ ਚੌਧਰੀ ਮੂਹਰੇ ਕਾਲ ਬਹਿਕੇ ਜਦ ਕੱਲ੍ਹ ਨੂੰ ਘੂਰੇ

(ਤੀਜਾ ਅੰਕ – ਕਰੋਧ)

ਕਾਲ ਚੀਕੇ, ਦਹਾੜੇ, ਗਰਜੇ ਕਾਲ ਵੇ ਆ ਜਾਵੇ ਜਿਓਂ ਦਰ ਤੇ

ਕਾਲ ਹੈ ਆਪ ਆਵਦੇ ਵਿਚ ਧੁਨ ਕਾਲ ਹੈ ਵੱਜਦਾ ਕੰਨੀ ਸੁਣ

ਕਾਲ ਨਹੀਂ ਜੀਵ ਤੇਰੇ ਜੇਹਾ; ਰੋਗੀ ਨਾ ਹੀ ਲਾਲਚ; ਭੁਖੜ੍ਹ, ਲੋਭੀ

ਕਾਲ ਨੂੰ ਛੱਡ ਦੇ ਤੂੰ ਦਰਸਾਉਣਾ ਕਾਲ ਨਹੀਂ ਕਿਸੇ ਤਰਜ ਦਾ ਹੋਣਾ

ਕਾਲ ਦੀ ਬਿਰਤੀ ਤੇਰੀ ਅੱਖ ਕਾਲ ਨੂੰ ਦੀਂਹਦਾ ਤੈਥੋਂ ਵੱਖ

ਕਾਲ ਦੇ ਮੂਹਰੇ ਦੇਹ ਹੈ ਕੱਖ ਡਾਵੇ ਖੋਪੜ ਇਉਂ ਜਿਉਂ ਧੱਖ

ਕਾਲ ਦਾ ਚਲਦਾ ਕਾਲ ਹੈ ਲੈਧਾ ਕਾਲ ਨੂੰ ਮੰਨਣ ਵਿੱਚ ਹੀ ਫਾਇਦਾ

ਕਾਲ ਤੋਂ ਓਹਲੇ ਹੋਕੇ ਰੋਈਂ ਚੁੱਪ ਚਪੀਤੇ ਰਹਿਕੇ ਮੋਈਂ

ਬਸ ਇਕ ਆਖਰੀ ਚੀਕ ਤੂੰ ਸਹਿਜਾ ਜੇ ਕੁਝ ਚਾਹੁਣਾ, ਕਰ ਅਰਜੋਈ

(ਚੌਥਾ ਅੰਕ – ਜਨਮ)

ਹੱਡ ਚੂਰ ਸੁਰਤ ਡਗਮਗੋਈ ਜਦ ਉਹ ਆਨਿਆਂ ਸਾਹਵੇਂ ਹੋਈ

ਸੜਦੀਆਂ ਨਾੜਾਂ, ਆਂਦਰਾਂ, ਮਾਲਾ ਚਮ ਨੂੰ ਮੌਤ ਦੀ ਲੱਗੀ ਛੋਈ

ਭੁੱਲਗੀ ਭਾਸ਼ਾ, ਰੁੜ੍ਹ ਗਿਆ ਧਰਮ ਭੁੱਲਣ ਲਗ ਪਏ ਢੋਂਗੀ ਭਰਮ ਪੱਛਮ ਪਾਸੋਂ ਚੜ੍ਹ ਪਿਆ ਸੂਰਜ ਚੋਟੀਆਂ ਉੱਤੋਂ ਲਹਿ ਗਈ ਬਰਫ਼ ਲੱਖਾਂ ਕਸਬੇ, ਜਾਤਾਂ ਤੇ ਦੇਸ਼ ਤੁਰ ਪਏ ਨੇ ਸਭ ਇੱਕੋ ਤਰਫ਼ ਕਮੀਂ ਗਈ ਉੱਧੜ, ਗੁਣ ਗਏ ਸੜ ਇੱਕੋ ਦੇ ਵਿਚ ਰਲ ਗਿਆ ਸਰਬ ਹਵਾ ਹਵਾਈ ਹੋਇਆ ਦਰਦ ਗਿਣਤੀ ਦੇ ਹੀ ਰਹਿ ਗਏ ਖਰਬ ਵੇਹੰਦੇ ਵੇਹੰਦੇ ਤਿੜ ਗਏ ਪਰਬ ਸੜ ਕੇ ਹੋਏ ਸਵਾਹ ਨੇ ਦਰਬ

ਚਿੱਥੜੇ ਯਾਦਾਂ ਦੇ ਉੱਡਣ ਚਾਨਣ ਨੇਰ੍ਹਿਆਂ ਦੇ ਵਿਚ ਖੁੱਬਣ

(Writing in progress)

written by Maninderpal Singh
email portfolio all-blogs

© cambo