ਬੇਤੁਕ ਦੀ ਝੜੀ
ਵੇਖ ਤੂੰ ਉੱਡ ਦੇ ਫਿਰਨ ਮਲੰਗ! ਤੇ ਆਹ ਕਿਹੜੀ ਭਾਸ਼ਾ ਦਾ ਢੰਗ ਥੋਡਾ ਤੁਸੀ ਵੱਲ੍ਹ ਆਵਦਾ ਵੀ ਲਭੋ ਤੇ ਕੋਈ ਬੋਲ ਪਿਆਰ ਦਾ ਰੰਗੋ
ਭੁੱਲਦਾ ਫਿਰੇਂ ਤੂੰ ਕਾਹਨੂੰ ਲਾਂਘੇ ਤੱਕ ਜਿੱਥੇ ਤੇਰੀ ਜੜ੍ਹ ਲੱਗੀ ਹੈ
ਪਾ ਤਰਪਾਲ ਮੈਂ ਅੱਖਰ ਸਾਂਭੇ ਅੱਜ ਬੇਤੁਕ ਦੀ ਝੜੀ ਲੱਗੀ ਹੈ। ਗਲ ਨਾ ਜਾਵਣ ਸ਼ਬਦ ਮੇਰੇ; ਇਕ ਪੁਸਤਕ ਹੱਥ ਫੜ ਰਖੀ ਹੈ।
ਜਿੱਦਾਂ ਦੀ ਆਫ਼ਤ ਚਲਦੀ ਹੈ, ਰਾਖੀ ਤਾਂ ਤੇਰੀ ਬਣਦੀ ਹੈ। ਆ ਫੇਰ ਘੜੀਏ ਕੋਈ ਵਿਉਂਤਾਂ ਲੱਭੀਏ ਰੂਹ ਕੀ ਹੁਣ ਮੰਗਦੀ ਹੈ।
ਜੇ ਗਏ ਥੁੜ੍ਹ, ਤੂੰ ਕਰ ਲਵੀਂ ਸਾਂਝੇ ਯਾਦ ਇਹਨਾਂ ਦੀ ਬੜੀ ਚੰਗੀ ਹੈ
ਪਾ ਤਰਪਾਲ ਮੈਂ ਅੱਖਰ ਸਾਂਭੇ ਅੱਜ ਬੇਤੁਕ ਦੀ ਝੜੀ ਲੱਗੀ ਹੈ। ਗਲ ਨਾ ਜਾਵਣ ਸ਼ਬਦ ਮੇਰੇ; ਇਕ ਪੁਸਤਕ ਹੱਥ ਫੜ ਰਖੀ ਹੈ।
ਇਹ ਪਹੁੰਚੇ ਨੇ ਟੱਪ ਕੇ ਸਦੀਆਂ, ਤਾਈਓਂ ਥੁੜਦੀਆਂ ਮੇਰੀਆਂ ਘੜੀਆਂ! ਮੈਨੂੰ ਟੋਕਰਾ ਦੇ ਦਿਓ ਸਾਂਭਣ ਨੂੰ ਜੋ ਮੈ ਅੱਜ ਤਕ ਨੇ ਲੈ ਪੜ੍ਹੀਆਂ।
ਮੈਥੋਂ ਰਹਿ ਨਾ ਜਾਵਣ ਵਾਂਝੇ ਡਰ ਮੈਨੂੰ, ਇਹ ਭੁੱਲਣ ਲਗੀ ਹੈ
ਪਾ ਤਰਪਾਲ ਮੈਂ ਅੱਖਰ ਸਾਂਭੇ ਅੱਜ ਬੇਤੁਕ ਦੀ ਝੜੀ ਲੱਗੀ ਹੈ। ਗਲ ਨਾ ਜਾਵਣ ਸ਼ਬਦ ਮੇਰੇ; ਇਕ ਪੁਸਤਕ ਹੱਥ ਫੜ ਰਖੀ ਹੈ।